Homeਲੋਕਲ ਨਿਊਜ਼ਸਰੀ ਸਿਟੀ ਚੋਣਾਂ-'ਕੰਜ਼ਰਵੇਟਿਵ ਪਾਰਟੀ ਆਫ ਸਰੀ' ਵੱਲੋਂ ਹੋਨਵੀਰ ਸਿੰਘ ਰੰਧਾਵਾ ਹੋਣਗੇ ਮੇਅਰ ਦੇ...

ਸਰੀ ਸਿਟੀ ਚੋਣਾਂ-‘ਕੰਜ਼ਰਵੇਟਿਵ ਪਾਰਟੀ ਆਫ ਸਰੀ’ ਵੱਲੋਂ ਹੋਨਵੀਰ ਸਿੰਘ ਰੰਧਾਵਾ ਹੋਣਗੇ ਮੇਅਰ ਦੇ ਉਮੀਦਵਾਰ

- Advertisement -spot_img

ਸਰੀ, 25 ਮਾਰਚ (ਹਰਦਮ ਮਾਨ)- ਕੈਨੇਡਾ ਦੇ ਪ੍ਰਮੁੱਖ ਸ਼ਹਿਰ ਸਰੀ ਦੀਆਂ ਆਗਾਮੀ ਮਿਊਂਸਪਲ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਰੀ ਦੀ ਸਿਆਸਤ ਵਿੱਚ ਇੱਕ ਨਵੀਂ ਲਹਿਰ ਪੈਦਾ ਕਰਦਿਆਂ ‘ਕੰਜ਼ਰਵੇਟਿਵ ਪਾਰਟੀ ਆਫ ਸਰੀ’ ਨੇ ਅਧਿਕਾਰਤ ਤੌਰ ‘ਤੇ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਉੱਘੇ ਵਕੀਲ ਅਤੇ ਸਮਾਜਿਕ ਆਗੂ ਹੋਨਵੀਰ ਸਿੰਘ ਰੰਧਾਵਾ (Juris Doctor) ਨੂੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਚੁਣਿਆ ਹੈ। ਜ਼ਿਕਰਯੋਗ ਹੈ ਕਿ ਹੋਨਵੀਰ ਸਿੰਘ ਰੰਧਾਵਾ ਪਹਿਲਾਂ ਵੀ ਬੀ.ਸੀ. ਕੰਜ਼ਰਵੇਟਿਵ ਪਾਰਟੀ ਵੱਲੋਂ ਸਰੀ-ਗਿਲਫੋਰਡ ਤੋਂ ਐਮਐਲਏ ਉਮੀਦਵਾਰ ਵਜੋਂ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਹਨ।

ਪਾਰਟੀ ਮੁਤਾਬਕ ਇਹ ਇੱਕ ਜ਼ਮੀਨੀ ਪੱਧਰ ਦੀ ਮੁਹਿੰਮ ਹੈ ਜੋ ਸਰੀ ਸ਼ਹਿਰ ਵਿੱਚ ਸਾਂਝੀ ਸੋਚ, ਜਵਾਬਦੇਹੀ ਅਤੇ ਮਜ਼ਬੂਤ ਲੀਡਰਸ਼ਿਪ ਲਿਆਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ। ਪਾਰਟੀ ਵੱਲੋਂ ਹੋਨਵੀਰ ਸਿੰਘ ਰੰਧਾਵਾ ਦੀ ਉਮੀਦਵਾਰੀ ਦਾ ਰਸਮੀ ਐਲਾਨ ਕਰਨ ਲਈ 29 ਮਾਰਚ, 2026 ਨੂੰ ਸ਼ਾਮ 5:30 ਵਜੇ ‘ਦ ਐਂਪਰੈਸ ਪੈਲੇਸ ਬਾਲਰੂਮ’ (#201-8166 128 ਸਟਰੀਟ, ਸਰੀ) ਵਿਖੇ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਹੈ। ਸਮਾਗਮ ਦੌਰਾਨ ਮਹਿਮਾਨਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਹੋਵੇਗਾ। ਪਾਰਟੀ ਵੱਲੋਂ ਸਰੀ ਨਿਵਾਸੀਆਂ ਨੂੰ ਇਸ ਇਤਿਹਾਸਕ ਮੌਕੇ ‘ਤੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ (604) 991-1009 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

- Advertisement -spot_img
- Advertisement -spot_img
Must Read
- Advertisement -spot_img
Related News
- Advertisement -spot_img