Tuesday, January 27, 2026
2.8 C
Vancouver
Homeਲੋਕਲ ਨਿਊਜ਼ਸਾਫ਼ਟਬਾਲ ਸਿਟੀ ਦੇ ਖੇਡ ਮੈਦਾਨਾਂ ਦੀ ਰੌਸ਼ਨੀ ਵਧਾਉਣਲਈ ਸ਼ੁਰੂ ਕੀਤਾ 1.16 ਮਿਲੀਅਨ ਡਾਲਰ ਦਾ...

ਸਾਫ਼ਟਬਾਲ ਸਿਟੀ ਦੇ ਖੇਡ ਮੈਦਾਨਾਂ ਦੀ ਰੌਸ਼ਨੀ ਵਧਾਉਣਲਈ ਸ਼ੁਰੂ ਕੀਤਾ 1.16 ਮਿਲੀਅਨ ਡਾਲਰ ਦਾ ਅੱਪਗਰੇਡ ਮੁਕੰਮਲ

- Advertisement -spot_img

ਸਾਫ਼ਟਬਾਲ ਸਿਟੀ (Softball City) ਦੇ ਸਾਰੇ ਚਾਰ ਮੈਦਾਨਾਂ ਲਈ ਨਵੀਆਂ ਐਲਈਡੀ (LED) ਲਾਈਟਾਂ ਲਗਾ, ਚਾਲੂ ਕਰ ਦਿੱਤੀਆਂ ਗਈਆਂ ਹਨ। ਐਲਈਡੀ ਲਾਈਟਾਂ ਵਿੱਚ ਬਦਲਾਅ ਨਾਲ ਸ਼ਾਮ ਦੀਆਂ ਸਾਫ਼ਟਬਾਲ ਖੇਡਾਂ ਲਈ ਵਧੀਆ ਰੌਸ਼ਨੀ ਹੁੰਦੀ ਹੈ, ਜਿਸ ਨਾਲ ਬਿਹਤਰ ਦ੍ਰਿਸ਼ ਅਤੇ ਸੁਰੱਖਿਅਤ ਖੇਡ ਦਾ ਮਾਹੌਲ ਯਕੀਨੀ ਬਣਦਾ ਹੈ। ਇਸ ਤੋਂ ਇਲਾਵਾ, ਐਲਈਡੀ 40 ਪ੍ਰਤੀਸ਼ਤ ਵਧੇਰੇ ਊਰਜਾ-ਕੁਸ਼ਲ ਹਨ, ਜਿਸ ਨਾਲ ਲਾਗਤ ਵਿੱਚ ਕਾਫ਼ੀ ਬੱਚਤ ਅਤੇ ਵਾਤਾਵਰਨ ‘ਤੇ ਘੱਟ ਪ੍ਰਭਾਵ ਪੈਂਦਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਥਾਨਕ ਲੀਗਾਂ ਤੋਂ ਲੈ ਕੇ ਰਾਸ਼ਟਰੀ ਚੈਂਪੀਅਨਸ਼ਿਪ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਤੱਕ, ਸਾਫ਼ਟਬਾਲ ਸਿਟੀ ਲੰਬੇ ਸਮੇਂ ਤੋਂ ਬਿਹਤਰੀਨ ਸਥਾਨ ਰਿਹਾ ਹੈ। “ਨਵੀਆਂ ਐਲਈਡੀ ਫ਼ੀਲਡ ਲਾਈਟਾਂ ਦੀ ਸਥਾਪਨਾ ਇਸ ਸ਼ਾਨਦਾਰ ਖੇਡ ਸਹੂਲਤ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਵੇਗਾ। 1.16 ਮਿਲੀਅਨ ਡਾਲਰ ਦੀ ਇਹ ਅੱਪਗਰੇਡ ਸ਼ਹਿਰੀ ਕੌਂਸਲ ਦੇ 3.1 ਮਿਲੀਅਨ ਡਾਲਰ ਪ੍ਰਾਜੈਕਟ ਦਾ ਹਿੱਸਾ ਹੈ, ਜੋ ਸਾਫ਼ਟਬਾਲ ਸਿਟੀ ਵਿੱਚ ਸੁਧਾਰ ਕਰਨ ਅਤੇ ਸਰੀ ਨੂੰ ਉੱਚ-ਪੱਧਰੀ ਅੰਤਰਰਾਸ਼ਟਰੀ ਸਾਫ਼ਟਬਾਲ ਅਤੇ ਬੇਸਬਾਲ ਟੂਰਨਾਮੈਂਟਾਂ ਲਈ ਸਭ ਤੋਂ ਵਧੀਆ ਮੰਚ ਬਣਾਉਣ ਦੇ ਵਾਅਦੇ ਨੂੰ ਮਜ਼ਬੂਤ ਬਣਾਉਂਦਾ ਹੈ।”

ਨਵੀਆਂ ਐਲਈਡੀ ਲਾਈਟਾਂ ਸ਼ਹਿਰ ਦੀ ਜ਼ਿੰਮੇਵਾਰ ਬਾਹਰੀ ਰੌਸ਼ਨੀ ਦੀ ਵਚਨਬੱਧਤਾ ਨੂੰ ਪੂਰਾ ਕਰਦੀਆਂ ਹਨ ਅਤੇ ਜ਼ਿਆਦਾਤਰ ਰੌਸ਼ਨੀ ਨੂੰ ਫ਼ੀਲਡ ਵੱਲ ਦਿਸ਼ਾ ਦੇਣ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ, ਨਾ ਕਿ ਉੱਪਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ। ਹੋਰ ਸੁਰੱਖਿਆ ਲਈ, ਪੈਦਲ ਯਾਤਰੀ ਖੇਤਰਾਂ ਦੀ ਰੌਸ਼ਨੀ ਵਿੱਚ ਵੀ ਵਾਧਾ ਕੀਤਾ ਗਿਆ ਹੈ  ।

ਕੈਨੇਡੀਅਨ ਐਮੈਚਰ ਸਪੋਰਟਸ ਸੋਸਾਇਟੀ ਅਤੇ ਕੈਨੇਡਾ ਕੱਪ ਦੇ ਪ੍ਰਧਾਨ ਗ੍ਰੇਗ ਟਿਮ ਨੇ ਕਿਹਾ, ” ਸਾਫ਼ਟਬਾਲ ਸਿਟੀ ਵਿੱਚ  ਬਹੁਤ ਲੋੜੀਂਦੇ ਲਾਈਟਿੰਗ ਅਪਗ੍ਰੇਡ, ਸਾਡੀ ਸੰਸਥਾ ਦੀ ਇੱਕ ਉੱਤਮ ਖੇਡ ਵਾਤਾਵਰਨ ਦੀ ਪੇਸ਼ਕਸ਼ ਕਰਨ ਦੀ ਯੋਗਤਾ ਵਿੱਚ  ਮਹੱਤਵਪੂਰਨ ਤਰੱਕੀ ਹੈ, ਜੋ ਸਰੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਅਤੇ ਸਮਾਗਮਾਂ ਨੂੰ ਆਕਰਸ਼ਿਤ ਕਰਦੀ ਹੈ। “ਇਹ ਸਾਫ਼ਟਬਾਲ ਸਿਟੀ ਲਈ ਇੱਕ ਵੱਡਾ ਮੀਲ ਪੱਥਰ ਹੈ, ਮੈਂ ਆਪਣੀ ਸੰਸਥਾ ਅਤੇ ਹਰ ਸਾਲ ਪਾਰਕ ਦੀ ਵਰਤੋਂ ਕਰਨ ਵਾਲੇ ਹਜ਼ਾਰਾਂ ਐਥਲੀਟਾਂ ਦੇ ਨਾਲ-ਨਾਲ ਸਾਡੇ ਸ਼ਹਿਰ ਭਰ ਦੇ ਸੈਂਕੜੇ ਵਲੰਟੀਅਰਾਂ ਦੀ ਤਰਫੋਂ ਮੇਅਰ ਅਤੇ ਕੌਂਸਲ ਦਾ ਧੰਨਵਾਦ ਕਰਨਾ ਚਹੁੰਦਾ ਹਾਂ, ਜਿੰਨਾ ਦੇ ਵੱਡੇ ਯੋਗਦਾਨ ਦੀ ਬਦੌਲਤ ਅਸੀਂ ਖਿਡਾਰੀਆਂ, ਖ਼ਾਸਕਰ ਔਰਤਾਂ ਦੇ ਖੇਡਾਂ ਲਈ, ਵਧੀਆ ਵਾਤਾਵਰਨ ਪ੍ਰਦਾਨ ਕਰ ਰਹੇ ਹਾਂ, ਜੋ ਉਨ੍ਹਾਂ ਦੀ ਸਫਲਤਾ ਲਈ ਮਹੱਤਵਪੂਰਨ ਹੈ।”

1990 ਦੇ ਦਹਾਕੇ ਵਿੱਚ ਬਣਾਏ ਗਏ, ਸਾਫ਼ਟਬਾਲ ਸਿਟੀ ਨੇ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਅਤੇ ਸਮਾਗਮਾਂ ਨੂੰ ਤੇਜ਼ੀ ਨਾਲ ਆਕਰਸ਼ਿਤ ਕੀਤਾ ਹੈ। ਸਾਲਾਨਾ ਕੈਨੇਡਾ ਕੱਪ ਅੰਤਰਰਾਸ਼ਟਰੀ ਸਾਫ਼ਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਤੋਂ ਇਲਾਵਾ, ਇਹ 2016 ਵਿਸ਼ਵ ਬੇਸਬਾਲ ਸਾਫ਼ਟ ਬਾਲ ਕਨਫੈਡਰੇਸ਼ਨ (WBSC)  ਮਹਿਲਾ ਵਿਸ਼ਵ ਸਾਫ਼ਟ ਬਾਲ ਚੈਂਪੀਅਨਸ਼ਿਪ (WBSC Women’s World Softball Championship), 2019 ਡਬਲਯੂਬੀਐਸਸੀ ਮਹਿਲਾ ਸਾਫ਼ਟ ਬਾਲ ਉਲੰਪਿਕ ਕੁਆਲੀਫਾਇਰ (2019 WBSC Women’s Softball Olympic Qualifier) ਅਤੇ 2021 ਸਾਫ਼ਟ ਬਾਲ ਕੈਨੇਡਾ ਪੁਰਸ਼ ਅਤੇ ਮਹਿਲਾ ਕੈਨੇਡਾ ਸਲੋ-ਪਿਚ ਚੈਂਪੀਅਨਸ਼ਿਪ (2021 Softball Canada Men’s and Women’s Canada Slo-pitch Championships ) ਲਈ ਮੁਕਾਬਲਾ ਸਥਾਨ ਵੀ ਰਿਹਾ ਹੈ। ਪਿਛਲੀਆਂ ਗਰਮੀਆਂ ਵਿੱਚ, ਇਸ ਸਥਾਨ ਨੇ 2024 ਪੁਰਸ਼ ਵਿਸ਼ਵ ਫਾਸਟਪਿੱਚ ਟੂਰਨਾਮੈਂਟ (2024 Men’s World Fastpitch Tournament )ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ 10 ਤੋਂ ਵੱਧ ਦੇਸ਼ਾਂ ਦੇ 1,000 ਖਿਡਾਰੀ ਸ਼ਾਮਲ ਹੋਏ ਸਨ।

ਸਾਫ਼ਟਬਾਲ ਸਿਟੀ ਵਿੱਚ ਕੀਤੇ ਜਾ ਰਹੇ ਸੁਧਾਰ ਸ਼ਹਿਰ ਦੀ “ਸਪੋਰਟ ਟੂਰਿਜ਼ਮ ਰਣਨੀਤੀ” ਦਾ ਹਿੱਸਾ ਹਨ, ਜੋ ਸਰੀ ਵਿੱਚ ਆਰਥਿਕ ਲਾਭਾਂ ਨੂੰ ਵਧਾਉਣ ਅਤੇ ਖੇਡ ਵਿਕਾਸ ਦੇ ਮੌਕੇ ਮੁਹੱਈਆ ਕਰਾਉਣ ਉੱਤੇ ਧਿਆਨ ਕੇਂਦਰਿਤ ਕਰਦੀ ਹੈ। 2024 ਵਿੱਚ, ਸਰੀ ਨੇ 39 ਖੇਡ ਸਮਾਰੋਹਾਂ ਦੀ ਮੇਜ਼ਬਾਨੀ ਕੀਤੀ, ਜਿਸ ਨਾਲ ਕੈਨੇਡਾ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਯਾਤਰੀ ਆਏ, ਅਤੇ ਸ਼ਹਿਰ ਲਈ 10.3 ਮਿਲੀਅਨ ਡਾਲਰ ਦੇ ਆਰਥਿਕ ਲਾਭ ਉਤਪੰਨ ਹੋਏ।

- Advertisement -spot_img
- Advertisement -spot_img
Must Read
- Advertisement -spot_img
Related News
- Advertisement -spot_img