Saturday, August 2, 2025
15.6 C
Vancouver
Homeਲੋਕਲ ਨਿਊਜ਼ਸਰੀ ਕੌਂਸਲ ਤਿੰਨ ਮੁੱਖ ਪਾਰਕਾਂ ਦੀਆਂ ਖੇਡ ਸਹੂਲਤਾਂ ਨੂੰ ਸੁਧਾਰਨ ਲਈ $8.3 ਮਿਲੀਅਨ ਦੇ...

ਸਰੀ ਕੌਂਸਲ ਤਿੰਨ ਮੁੱਖ ਪਾਰਕਾਂ ਦੀਆਂ ਖੇਡ ਸਹੂਲਤਾਂ ਨੂੰ ਸੁਧਾਰਨ ਲਈ $8.3 ਮਿਲੀਅਨ ਦੇ ਇਕਰਾਰਨਾਮਿਆਂ ‘ਤੇ ਵੋਟ ਪਾਵੇਗੀ

- Advertisement -spot_img

ਅੱਜ ਰਾਤ ਦੀ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਸਥਾਨਕ ਖਿਡਾਰੀਆਂ ਲਈ ਤਿੰਨ ਪ੍ਰਮੁੱਖ ਸਥਾਨਾਂ ਦੀਆਂ ਆਊਟਡੋਰ ਖੇਡ ਸਹੂਲਤਾਂ ਨੂੰ ਵਧੀਆ ਬਣਾਉਣ ਲਈ 8.3 ਮਿਲੀਅਨ ਡਾਲਰ ਦੇ ਠੇਕੇ ਦੇਣ ‘ਤੇ ਵੋਟ ਪਾਏਗੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਚਾਹੇ ਗੱਲ ਦੋਸਤਾਂ ਨਾਲ ਖੇਡਣ ਦੀ ਹੋਵੇ ਜਾਂ ਲੀਗ ਮੈਚ ਦੀ, ਸਰੀ ਦੀਆਂ ਸ਼ਾਨਦਾਰ ਖੇਡ ਸਹੂਲਤਾਂ ਹਮੇਸ਼ਾ ਵਰਤੋਂ ਵਿੱਚ ਰਹਿੰਦੀਆਂ ਹਨ”। “ਸਾਡੀਆਂ ਜਨਤਕ ਖੇਡ ਸਹੂਲਤਾਂ ਵਿੱਚ 8.3 ਮਿਲੀਅਨ ਡਾਲਰ ਦਾ ਇਹ ਨਿਵੇਸ਼, ਸਰੀ ਨੂੰ ਇੱਕ ਪ੍ਰਮੁੱਖ ਖੇਡ ਮੰਜ਼ਿਲ ਵਜੋਂ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗਾ । ਇਹ ਨਿਵੇਸ਼ ਯਕੀਨੀ ਬਣਾਏਗਾ ਕਿ ਅਸੀਂ ਸਥਾਨਕ ਟੂਰਨਾਮੈਂਟਾਂ ਤੋਂ ਲੈ ਕੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਤੱਕ ਦੀਆਂ ਗਤੀਵਿਧੀਆਂ ਲਈ ਕੇਂਦਰ ਬਣੇ ਰਹੀਏ।  ਖੇਡਾਂ ਰਾਹੀਂ ਸਾਡੇ ਭਾਈਚਾਰੇ ਵਿੱਚ ਸਾਂਝ ਅਤੇ ਸ਼ਮੂਲੀਅਤ ਵਾਲੀਆਂ ਥਾਵਾਂ ਬਣਾਉਣਾ ਸਾਡੀ ਕੌਂਸਲ ਦੀ ਸਰਵਉੱਚ ਤਰਜੀਹ ਹੈ, ਕਿਉਂਕਿ ਅਸੀਂ ਸਰੀ ਨੂੰ ਕੈਨੇਡਾ ਦੇ ਸਭ ਤੋਂ ਸਰਗਰਮ ਅਤੇ ਰਹਿਣ ਯੋਗ ਸ਼ਹਿਰਾਂ ਵਿੱਚੋਂ ਇੱਕ ਬਣਾਉਣ ਲਈ ਕੰਮ ਕਰਦੇ ਹਾਂ”।

ਇਸ ਵਿੱਚ ਸ਼ਾਮਲ ਹਨ:

1.  4.17 ਮਿਲੀਅਨ ਡਾਲਰ ਦਾ ਠੇਕਾ, ਸਾਊਥ ਸਰੀ ਐਥਲੈਟਿਕ ਪਾਰਕ ਵਿੱਚ, ਇੱਕ ਕਵਰਡ ਸਪੋਰਟਸ ਕੋਰਟ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਲਿਬਰਟੀ ਕੰਟਰੈਕਟ ਮੈਨੇਜਮੈਂਟ ਇੰਕ (Liberty Contract Management Inc.) ਨੂੰ ਦੇਣਾ, ਜਿਸ ਨਾਲ ਕਈ ਖੇਡਾਂ, ਜਿਵੇਂ ਕਿ ਲੈਕ੍ਰੋਸ, ਬਾਲ ਹਾਕੀ ਅਤੇ ਪਿਕਲਬਾਲ ਲਈ, ਹਰ ਮੌਸਮ ਦੀ ਆਊਟਡੋਰ ਸਹੂਲਤ ਪ੍ਰਦਾਨ ਹੋਵੇਗੀ ।  

2. 2.4 ਮਿਲੀਅਨ ਡਾਲਰ ਦਾ ਠੇਕਾ, ਵਿਲਕੋ ਸਿਵਲ ਇੰਕ (Wilco Civil Inc.) ਨੂੰ ਦੇਣਾ, ਜੋ ਨਾਰਥ ਸਰੀ ਕਮਿਊਨਿਟੀ ਪਾਰਕ ਵਿੱਚ ਬਣੇ ਹੋਏ ਰਬੜ ਟਰੈਕ ਅਤੇ ਟਰੈਕ ਐਂਡ ਫ਼ੀਲਡ ਦੀਆਂ ਹੋਰ ਸੁਵਿਧਾਵਾਂ ਦੇ ਬਦਲਾਵ ਲਈ ਹੋਵੇਗਾ, ਜੋ ਕਿ ਟਰੈਕ ਅਤੇ ਫ਼ੀਲਡ ਖੇਡ ਮੁਕਾਬਲਿਆਂ ਅਤੇ ਆਮ ਲੋਕਾਂ ਦੇ ਕਸਰਤ ਲਈ ਵਰਤੇ ਜਾਣਗੇ।

3. $ 1.72 ਮਿਲੀਅਨ ਡਾਲਰ ਦਾ ਠੇਕਾ ਨਿਊਟਨ ਐਥਲੈਟਿਕ ਪਾਰਕ ਵਿਖੇ ਫ਼ੀਲਡ # 2 ਅਤੇ # 6 ‘ਤੇ ਸਿੰਥੈਟਿਕ ਟਰਫ ਨੂੰ ਬਦਲਣ ਲਈ ਐਕਸਐਲ ਟਰਫ ਲਿਮਟਿਡ (XL Turf Ltd.) ਨੂੰ ਦੇਣਾ, ਜੋ ਫੁੱਟਬਾਲ ਟੂਰਨਾਮੈਂਟਾਂ ਲਈ ਸਰੀ ਦੇ ਪ੍ਰਮੁੱਖ ਪਾਰਕਾਂ ਵਿੱਚੋਂ ਇੱਕ ਹੈ। 

ਪਾਰਕਸ, ਰੀਕਰੀਏਸ਼ਨ ਅਤੇ ਖੇਡ ਕਮੇਟੀ ਦੇ ਚੇਅਰ ਕੌਂਸਲਰ ਗੋਰਡ ਹੈਪਨਰ ਨੇ ਕਿਹਾ, “ਸਾਡੀਆਂ ਬਾਹਰੀ ਖੇਡ ਸਹੂਲਤਾਂ ਵਿੱਚ ਨਿਵੇਸ਼ ਸਿਰਫ਼ ਢਾਂਚਾਗਤ ਵਿਕਾਸ ਬਾਰੇ ਨਹੀਂ, ਸਗੋਂ ਇਹ ਸਰੀ ਵਿੱਚ ਖੇਡ ਦੇ ਜਜ਼ਬੇ ਨੂੰ ਪ੍ਰੋਤਸਾਹਿਤ ਕਰਨ ਬਾਰੇ ਵੀ ਹੈ”। ਇਹ ਅਪਗ੍ਰੇਡ ਨਾ ਸਿਰਫ਼ ਸਾਡੇ ਭਾਈਚਾਰੇ ਦੇ ਅਥਲੀਟਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨਗੇ, ਬਲਕਿ ਇੱਕ ਪ੍ਰਮੁੱਖ ਖੇਡ ਕੇਂਦਰ ਵਜੋਂ ਸਰੀ ਦੀ ਸਥਿਤੀ ਨੂੰ ਵੀ ਮਜ਼ਬੂਤ ਕਰਨਗੇ। ਇਸ ਪ੍ਰਤੀ ਸਾਡੀ ਵਚਨਬੱਧਤਾ ਇਹ ਦਰਸਾਉਂਦੀ ਹੈ ਕਿ ਉਪਲੱਬਧ ਅਤੇ ਉਤਸ਼ਾਹਪੂਰਕ ਜਨਤਕ ਥਾਵਾਂ ਇੱਕ ਸਿਹਤਮੰਦ ਅਤੇ ਸਰਗਰਮ ਸਮਾਜ ਲਈ ਜ਼ਰੂਰੀ ਹਨ।”

ਸਾਊਥ ਸਰੀ ਐਥਲੈਟਿਕ ਪਾਰਕ ਵਿੱਚ ਕਵਰਡ ਸਪੋਰਟਸ ਕੋਰਟ ਲਈ ਡਿਜ਼ਾਈਨ ਮਈ ਵਿੱਚ ਸ਼ੁਰੂ ਕਰ ਨਿਰਮਾਣ ਜੁਲਾਈ 2026 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਨਿਊਟਨ ਐਥਲੈਟਿਕ ਪਾਰਕ ਵਿੱਚ ਸਿੰਥੇਟਿਕ ਟਰਫ  ਦੀ ਬਦਲੀ ਗਰਮੀ ਦੌਰਾਨ ਹੀ ਸ਼ੁਰੂ ਹੋ ਕੇ ਮੁਕੰਮਲ ਹੋਣ ਦੀ ਉਮੀਦ ਹੈ, ਜਦਕਿ ਨਾਰਥ ਸਰੀ ਕਮਿਊਨਿਟੀ ਪਾਰਕ ਵਿੱਚ ਟਰੈਕ ਦੀ ਬਦਲੀ ਸਤੰਬਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।

- Advertisement -spot_img
- Advertisement -spot_img
Must Read
- Advertisement -spot_img
Related News
- Advertisement -spot_img