Saturday, August 2, 2025
15.6 C
Vancouver
Homeਲੋਕਲ ਨਿਊਜ਼ਨਵਾਂ ਸੈਂਟਰ ਮਾਨਸਿਕ-ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੰਭਾਲ ਵਿੱਚ ਰੁਕਾਵਟਾਂ...

ਨਵਾਂ ਸੈਂਟਰ ਮਾਨਸਿਕ-ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੰਭਾਲ ਵਿੱਚ ਰੁਕਾਵਟਾਂ ਨੂੰ ਘਟਾ ਰਿਹਾ ਹੈ

- Advertisement -spot_img

ਨਿਊ ਵੈਸਟਮਿੰਸਟਰ – ਨਿਊ ਵੈਸਟਮਿੰਸਟਰ ਵਿੱਚ ਰੌਇਲ ਕੋਲੰਬੀਅਨ ਹਸਪਤਾਲ ਦੇ ਨਵੇਂ ‘ਅਰਜੈਂਟ ਕੇਅਰ ਰਿਸਪੌਂਸ ਸੈਂਟਰ ਨੌਰਥ’ (Urgent Care Response Care North) ਵਿਖੇ ਵਧੇਰੇ ਲੋਕਾਂ ਕੋਲ ਹੁਣ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਫ਼ੌਰੀ ਚਿੰਤਾਵਾਂ ਲਈ ਸਮੇਂ ਸਿਰ, ਸੁਚਾਰੂ ਸੰਭਾਲ ਤੱਕ ਪਹੁੰਚ ਉਪਲਬਧ ਹੈ।

“ਇਹ ਸੈਂਟਰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੰਭਾਲ ਵਿੱਚ ਰੁਕਾਵਟਾਂ ਨੂੰ ਘਟਾਉਣ ਦੀ ਸਾਡੀ ਵਚਨਬੱਧਤਾ ਵੱਲ ਇੱਕ ਹੋਰ ਕਦਮ ਹੈ,” ਸਿਹਤ ਮੰਤਰੀ, ਜੋਜ਼ੀ ਔਸਬੋਰਨ ਨੇ ਕਿਹਾ। “ਲੋਕਾਂ ਨੂੰ ਮੁਲਾਂਕਣ ਅਤੇ ਸੰਭਾਲ ਤੱਕ ਸਮੇਂ ਸਿਰ ਪਹੁੰਚ, ਇਕੋ ਥਾਂ ‘ਤੇ ਪ੍ਰਦਾਨ ਕਰਕੇ, ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕ, ਉਨ੍ਹਾਂ ਸਹਾਇਤਾਵਾਂ ਨਾਲ ਜੁੜਨ ਦੇ ਯੋਗ ਹੋਣਗੇ ਜਿੰਨ੍ਹਾਂ ਦੀ ਉਨ੍ਹਾਂ ਨੂੰ ਤੇਜ਼ੀ ਨਾਲ ਠੀਕ ਹੋਣ ਦੀ ਲੋੜ ਹੈ।“

ਇਹ ਸੈਂਟਰ ਰੌਇਲ ਕੋਲੰਬੀਅਨ ਹਸਪਤਾਲ ਦੇ ‘ਮੈਂਟਲ ਹੈਲਥ ਐਂਡ ਸਬਸਟਾਂਸ ਯੂਜ਼ ਵੈਲਨੈਸ ਸੈਂਟਰ’ (Mental Health and Substance Use Wellness Centre) ਵਿੱਚ ਸਥਿਤ ਹੈ, ਅਤੇ ਉਹਨਾਂ ਲੋਕਾਂ ਲਈ ਸੰਪਰਕ ਦੀ ਇੱਕ ਮੁੱਢਲੀ ਸੁਵਿਧਾ ਵਜੋਂ ਕੰਮ ਕਰਦਾ ਹੈ ਜਿਨ੍ਹਾਂ ਨੂੰ ਤੁਰੰਤ ਸੰਭਾਲ ਦੀ ਲੋੜ ਤਾਂ ਹੈ, ਪਰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੈ। ਮੁਲਾਂਕਣ, ਅਸਾਨੀ ਅਤੇ ਵਧੇਰੇ ਪਹੁੰਚਯੋਗਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਵਿਅਕਤੀਗਤ ਤੌਰ ‘ਤੇ ਜਾਂ ਵਰਚੁਅਲ ਤੌਰ ‘ਤੇ ਕੀਤੇ ਜਾ ਸਕਦੇ ਹਨ। ਮਰੀਜ਼ਾਂ ਨੂੰ ਸੰਕਟ ਸਹਾਇਤਾ ਲਈ ਅਤੇ ਕਮਿਊਨਿਟੀ-ਅਧਾਰਤ ਸੇਵਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਇਲਾਜ ਲਈ ਸੰਪਰਕ ਪ੍ਰਦਾਨ ਕੀਤੇ ਜਾਣਗੇ।

“ਸਾਡੀ ‘ਅਰਜੈਂਟ ਕੇਅਰ ਰਿਸਪੌਂਸ ਸੈਂਟਰ’ ਦੀ ਟੀਮ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਹਿਯੋਗ-ਪ੍ਰਾਪਤ ਮਹਿਸੂਸ ਕਰਨ ਵਿੱਚ ਮਦਦ ਕਰ ਰਹੀ ਹੈ,” ਅਰਜੈਂਟ ਕੇਅਰ ਰਿਸਪੌਂਸ ਸੈਂਟਰ ਨੌਰਥ ਵਿੱਚ ਕਲਿਨੀਕਲ ਔਪਰੇਸ਼ਨਜ਼ ਅਤੇ ਪ੍ਰੋਗਰਾਮ ਸਰਵਿਸਿਸ ਲਈ ਮੈਨੇਜਰ, ਰਾਣਾ ਯੋਨਾਦਿਮ ਨੇ ਕਿਹਾ। “ਅਸੀਂ ਇੱਥੇ ਰਹਿ ਕੇ ਆਪਣੇ ਭਾਈਚਾਰੇ ਦੇ ਵਿਅਕਤੀਆਂ ਲਈ ਉਨ੍ਹਾਂ ਨੂੰ ਸਮੇਂ ਸਿਰ, ਉਚਿਤ ਦੇਖਭਾਲ ਨਾਲ ਜੋੜਨਾ ਅਸਾਨ ਬਣਾ ਰਹੇ ਹਾਂ।“

ਇਹ ਫਰੇਜ਼ਰ ਹੈਲਥ ਖੇਤਰ ਵਿੱਚ ਆਪਣੀ ਕਿਸਮ ਦਾ ਦੂਜਾ ਸੈਂਟਰ ਹੈ। ਸਰ੍ਹੀ ਮੈਮੋਰੀਅਲ ਹਸਪਤਾਲ ਵਿੱਚ ਸਥਿਤ ਪਹਿਲਾ ਸੈਂਟਰ, ਸਾਲ 2019 ਵਿਚ ਖੋਲ੍ਹਿਆ ਗਿਆ ਸੀ। ਉਸ ਦੇ ਖੁਲ੍ਹਣ ਤੋਂ ਬਾਅਦ ਪਹਿਲੇ ਨੌਂ ਮਹੀਨਿਆਂ ਵਿੱਚ, 1,550 ਐਮਰਜੈਂਸੀ ਰੂਮ ਵਿਜ਼ਿਟ ਅਤੇ 329 ਹਸਪਤਾਲ ਦਾਖਲਿਆਂ ਨੂੰ ਸਰ੍ਹੀ ਸੈਂਟਰ ਵਿੱਚ ਭੇਜਿਆ ਗਿਆ, ਜਿਸ ਨਾਲ ਵਧੇਰੇ ਲੋਕਾਂ ਨੂੰ ਸਹੀ ਸੰਭਾਲ ਪ੍ਰਾਪਤ ਕਰਨ ਵਿੱਚ ਮਦਦ ਮਿਲੀ।

ਸਾਲ 2024 ਵਿੱਚ, ਸਰ੍ਹੀ ਵਿੱਚ ਸਥਿਤ ਸੈਂਟਰ ਨੇ ਲੋਕਾਂ ਦੀਆਂ ਚੱਲ ਰਹੀਆਂ ਸਿਹਤ ਲੋੜਾਂ ਵਿੱਚ ਸਹਿਯੋਗ ਦੇਣ ਲਈ ਹਸਪਤਾਲ ਦੇ ਵਿੱਚ ਦਿੱਤੀਆਂ ਜਾਣ ਵਾਲੀਆਂ ਅਤੇ ਕਮਿਊਨਿਟੀ-ਅਧਾਰਤ ਸੇਵਾਵਾਂ, ਜਿਵੇਂ ਕਿ ਮਾਨਸਿਕ ਜਾਂ ਮਨੋਵਿਗਿਆਨਕ (psychiatric) ਕੰਸਲਟੇਸ਼ਨ, ਕਾਉਂਸਲਿੰਗ, ਸੰਕਟ ਦੌਰਾਨ ਸਥਿਰਤਾ ਪ੍ਰਦਾਨ ਕਰਨਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਸੇਵਾਵਾਂ ਲਈ 7,397 ਰਿਫ਼ਰਲ ਦਿੱਤੇ।

ਸੈਂਟਰ ਦਾ ਸਵਾਗਤਮਈ ਮਾਹੌਲ, ਅਕਸਰ ਉਸੇ ਦਿਨ ਦੀਆਂ ਅਪੌਇੰਟਮੈਂਟਾਂ ਰਾਹੀਂ ਸੰਭਾਲ ਤੱਕ ਫ਼ੌਰੀ ਪਹੁੰਚ ਪ੍ਰਦਾਨ ਕਰਦਾ ਹੈ। ਸੈਂਟਰ ਵਿੱਚ ਮਨੋਚਿਕਿਤਸਕਾਂ (psychiatrists), ਕਾਉਂਸਲਰਾਂ, ਨਰਸਾਂ ਅਤੇ ਹੋਰ ਸੰਭਾਲ ਪੇਸ਼ੇਵਰਾਂ ਦੀ ਇੱਕ ਸਮਰਪਿਤ ਟੀਮ ਦੇ ਨਾਲ-ਨਾਲ, ਉਹ ਵਧੇਰੇ ਸੇਵਾਵਾਂ ਵੀ ਉਪਲਬਧ ਹਨ ਜੋ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਯੋਗਦਾਨ ਪਾਉਂਦੀਆਂ ਹਨ।

ਲੋਕ ਹਫਤੇ ਦੇ ਸੱਤ ਦਿਨ, ਜਿਸ ਵਿੱਚ ਸਟੈਟ ਛੁੱਟੀਆਂ ਵੀ ਸ਼ਾਮਲ ਹਨ, 604-520-4253 ‘ਤੇ ਕੌਲ ਕਰਕੇ ਜਾਂ ਸਵੇਰੇ 8:30 ਵਜੇ ਤੋਂ ਰਾਤ 8:30 ਵਜੇ ਤੱਕ ਸਿੱਧੇ ਵਾਕ-ਇਨ (walk-in) ਕਰਕੇ ਸਵੈ-ਰਿਫ਼ਰਲ ਰਾਹੀਂ ਸੈਂਟਰ ਤੱਕ ਪਹੁੰਚ ਕਰ ਸਕਦੇ ਹਨ। ਕਮਿਊਨਿਟੀ ਫਿਜ਼ਿਸ਼ੀਅਨ, ਪੁਲਿਸ ਅਤੇ ਹੋਰ ਫਰਸਟ ਰਿਸਪੌਂਡਰ ਵੀ ਕਲਾਇੰਟ ਦਾ ਰਿਫ਼ਰਲ ਦੇ ਸਕਦੇ ਹਨ। ਸ਼ੁਰੂਆਤੀ ਮੁਲਾਂਕਣ ਤੋਂ ਬਾਅਦ, ਸਟਾਫ਼ ਕਲਾਇੰਟ ਨਾਲ ਉਨ੍ਹਾਂ ਦੀਆਂ ਲੋੜਾਂ ਦੀ ਪਛਾਣ ਕਰਨ ਅਤੇ ਇੱਕ ਵਿਅਕਤੀਗਤ ਸੰਭਾਲ ਯੋਜਨਾ ਤਿਆਰ ਕਰਦਾ ਹੈ ਜੋ ਇਨ੍ਹਾਂ ਲਈ ਢੁੱਕਵੀਂ ਹੋਵੇ।

- Advertisement -spot_img
- Advertisement -spot_img
Must Read
- Advertisement -spot_img
Related News
- Advertisement -spot_img